ਟੀਕਾਕਰਨ ਪ੍ਰੋਗਰਾਮ ਦੀ ਗੋਲਡਨ ਜੁਬਲੀ ਮਨਾਈ
ਵਿਸ਼ੇਸ਼ ਟੀਕਾਕਪਨ ਹਫਤੇ ਦੌਰਾਨ ਲਾਏ ਟੀਕਾਕਰਨ ਕੈਂਪ
ਰੋਹਿਤ ਗੁਪਤਾ
ਗੁਰਦਾਸਪੁਰ 24 ਅਪ੍ਰੈਲ 2024 : ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਜਿਲੇ ਵਿਚ ਵਖ ਵਖ ਥਾਈਂ ਟੀਕਾਕਰਨ ਕੈਂਪ ਲਾਏ ਗਏ। ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ
ਨੇ ਦਸਿਆ ਕਿ 24ਤੋ 30 ਅਪੈ੍ਲ ਤਕ ਵਿਸ਼ੇਸ਼ ਟੀਕਾਕਰਨ ਹਫਤਾ ਜਾਰੀ ਹੈ।
ਡਾ. ਹਰਭਜਨ ਰਾਮ ਮਾਂਡੀ ਨੇ ਦਸਿਆ ਕਿ ਦੇਸ਼ ਵਿਚ ਟੀਕਾਕਰਨ ਪੋ੍ਗਰਾਮ ਦੇ50ਸਾਲ ਪੂਰੇ ਹੋਏ ਹਨ।ਇਹ ਸਾਲ ਟੀਕਾਕਰਨ ਪੋ੍ਗਰਾਮ ਦੀ ਗੋਲਡਨ ਜੁਬਲੀ ਮਨਾ ਰਿਹਾ ਹੈ। ਟੀਕਾਕਰਨ ਦੀ ਬਦੌਲਤ ਕਈ ਬੀਮਾਰੀਆਂ ਜਿਵੇ ਕਿ ਪੋਲਿਓ ਆਦਿ ਤੋ ਮੁਕਤੀ ਪਾਈ ਗਈ ਹੈ। ਟੀਕਾਕਰਨ ਨਾਲ ਹੀ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਰਹੀ ਹੈ ।ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਉਨਾਂ ਬਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ, ਜੋ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਸਨ। ਪਰਵਾਸੀ ਅਬਾਦੀ ਅਤੇ ਹੋਰ ਅਬਾਦੀ ਦੇ ਵਾਂਝੇ ਰਹਿ ਗਏ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।
ਏਸੀਐਸ ਡਾ. ਭਾਰਤ ਭੂਸ਼ਨ ਜੀ ਅਤੇ ਜਿਲਾ ਸਿਹਤ ਅਫਸਰ ਡਾ. ਸਵਿਤਾ ਜੀ ਨੇ ਕਿਹਾ ਕਿ ਟੀਕਾਕਰਨ ਦੀ ਸਫਲਤਾ ਲਈ ਵਿਸ਼ੇਸ਼ ਸ਼ੈਸ਼ਨ ਲਾਏ ਜਾ ਰਿਹੇ ਹਨ। ਟੀਕਾਕਰਨ ਮੁਹਿੰਮ ਦੀ ਸਫਲਤਾ ਲਈ ਮੁਲਾਜਮ ਯਤਨ ਕਰ ਰਿਹੇ ਹਨ। ਉਨਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਹੋਣ ਅਤੇ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਬਚਿਆਂ ਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕਰਵਾਇਆ ਜਾਵੇ।